ਐਵੇ ਰੋਜ ਰੁੱਸ ਰੁੱਸ ਕੇ ਕੀ ਬਹਿਣਾ,
ਆ ਬਹਿਕੇ ਗੱਲ ਮੁਕਾ ਲਈਏ.
ਇਸ ਰਿਸ਼ਤੇ ਦੀ ਮਿਠੀ ਛਾਵੇ ਬਹਿ,
ਗੱਲ ਦਿਲ ਦੀ ਖੋਲ ਸੁਣਾ ਲਈਏ .
ਤੈਨੂੰ ਪਾਉਣ ਦੀ ਖਵਾਇਸ਼ ਮੇਰੀ ,
ਹੈ ਖਵਾਬਾਂ ਦੇ ਵਿਚ ਮਚਲ ਰਹੀ ,
ਹਾਲਤਾਂ ਤੇ ਮਜਬੂਰੀ ਵੱਸ ਪੈ ਕੇ
ਹੋ ਗਈ ਹੈ ਇਹ ਜਫ਼ਰ ਜਹੀ.
ਮੈਂ ਕੀ ਜਾਣਾ ਤੂੰ ਮੈਨੂੰ ਆਪਣਾ ਮੰਨਿਆ ਹੈ,
ਜਾਂ ਅਜੇ ਓਪਰਿਆਂ ਵਿਚ ਗਿਣਾਉਂਦੀ ਏ ,
ਪਰ ਮੇਰੇ ਲਈ ਏ ਤੂੰ ਤਸਵੀਰ ਉਹ,
ਨਿੱਤ ਤਾਰਿਆਂ ਤੇ ਕੁਦਰਤ ਵਾਹੁੰਦੀ ਏ .
ਆਪਣਾ ਮੰਨ ਸਦਾ ਤੇਰੇ ਤੇ ,
ਅਸੀਂ ਹਕ਼ ਹਮੇਸ਼ਾ ਜਤਾਉਂਦੇ ਰਹੇ ,
ਤੇਰੀ ਖੁਸੀ ਲਈ ਕੀ ਕੁਝ ਕਰੀਏ ,
ਬਸ ਇਹੋ ਵਿਉਂਤ ਬਣਾਉਦੇ ਰਹੇ ,
ਇਹ ਖਾਮੋਸ਼ੀ ਮੇਰੀ ਬੇਪਰਵਾਹੀ ਨਹੀ ,
ਮੇਰੀ ਗੁਜਰੀ ਜਿੰਦਗੀ ਦਾ ਪਰਛਾਵਾਂ ਹੈ ,
ਦਿਲ ਤੇ ਸਹੀਆਂ ਪੀੜਾ ਦਾ ,
ਬਚਿਆ ਪਿਆ ਸਿਰਨਾਵਾ ਹੈ …
ਐਵੇ ਦੂਰ ਦੂਰ ਨਾ ਰਿਹਾ ਕਰ ,
ਗਿਲੇ ਸ਼ਿਕਵੇ ਜੋ ਤੇਰੇ ਨੇ ਸਾਹਵੇ ਹੋ ਕੇ ਕਿਹਾ ਕਰ ,
ਕੁਝ ਸਾਡੀਵੀ ਤੂੰ ਸੁਣਿਆ ਕਰ …
ਕੁਝ ਆਪਣੀ ਵੀ ਤੂੰ ਕਿਹਾ ਕਰ ……..
Filed under: Uncategorized Tagged: | self written punjabi poetry



really heart touching…..very nyc
thax parul ji………..
ਐਵੇ ਰੋਜ ਰੁੱਸ ਰੁੱਸ ਕੇ ਕੀ ਬਹਿਣਾ,
ਆ ਬਹਿਕੇ ਗੱਲ ਮੁਕਾ ਲਈਏ.
ਇਸ ਰਿਸ਼ਤੇ ਦੀ ਮਿਠੀ ਛਾਵੇ ਬਹਿ,
ਗੱਲ ਦਿਲ ਦੀ ਖੋਲ ਸੁਣਾ ਲਈਏ .
ਤੈਨੂੰ ਪਾਉਣ ਦੀ ਖਵਾਇਸ਼ ਮੇਰੀ ,
ਹੈ ਖਵਾਬਾਂ ਦੇ ਵਿਚ ਮਚਲ ਰਹੀ ,
ਹਾਲਤਾਂ ਤੇ ਮਜਬੂਰੀ ਵੱਸ ਪੈ ਕੇ
ਹੋ ਗਈ ਹੈ ਇਹ ਜਫ਼ਰ ਜਹੀ.
ਮੈਂ ਕੀ ਜਾਣਾ ਤੂੰ ਮੈਨੂੰ ਆਪਣਾ ਮੰਨਿਆ ਹੈ,
ਜਾਂ ਅਜੇ ਓਪਰਿਆਂ ਵਿਚ ਗਿਣਾਉਂਦੀ ਏ ,
ਪਰ ਮੇਰੇ ਲਈ ਏ ਤੂੰ ਤਸਵੀਰ ਉਹ,
ਨਿੱਤ ਤਾਰਿਆਂ ਤੇ ਕੁਦਰਤ ਵਾਹੁੰਦੀ ਏ .
ਆਪਣਾ ਮੰਨ ਸਦਾ ਤੇਰੇ ਤੇ ,
ਅਸੀਂ ਹਕ਼ ਹਮੇਸ਼ਾ ਜਤਾਉਂਦੇ ਰਹੇ ,
ਤੇਰੀ ਖੁਸੀ ਲਈ ਕੀ ਕੁਝ ਕਰੀਏ ,
ਬਸ ਇਹੋ ਵਿਉਂਤ ਬਣਾਉਦੇ ਰਹੇ ,
ਇਹ ਖਾਮੋਸ਼ੀ ਮੇਰੀ ਬੇਪਰਵਾਹੀ ਨਹੀ ,
ਮੇਰੀ ਗੁਜਰੀ ਜਿੰਦਗੀ ਦਾ ਪਰਛਾਵਾਂ ਹੈ ,
ਦਿਲ ਤੇ ਸਹੀਆਂ ਪੀੜਾ ਦਾ ,
ਬਚਿਆ ਪਿਆ ਸਿਰਨਾਵਾ ਹੈ …
ਐਵੇ ਦੂਰ ਦੂਰ ਨਾ ਰਿਹਾ ਕਰ ,
ਗਿਲੇ ਸ਼ਿਕਵੇ ਜੋ ਤੇਰੇ ਨੇ ਸਾਹਵੇ ਹੋ ਕੇ ਕਿਹਾ ਕਰ ,
ਕੁਝ ਸਾਡੀਵੀ ਤੂੰ ਸੁਣਿਆ ਕਰ …
thax friend but just try to comment with nice or two or three lines of poem that would be enough thax again