ਤੇਰੇ ਨਾਲ ਮੁਲਾਕਾਤ ਪਿਛੋਂ ਅੱਖਾਂ ਵਿਚ ਆਉਂਦਾ ਨੂਰ ਕੀ ਏ ,
ਮੇਰੇ ਚਿਹਰੇ ਤੇ ਛਾਇਆ ਇਹ ਗਰੂਰ ਕੀ ਏ .
ਹਰ ਜਜਬਾਤ ਨੂੰ ਮਿਲੇ ਸਬਦਾਂ ਦਾ ਲਿਬਾਸ ਭਾਵੇ ਇਹ ਜਰੂਰੀ ਨਹੀ ,
ਪਰ ਅਣਕਹੇ ਬੋਲਾਂ ਕਰਕੇ ਸਾਡੇ ਵਿਚਕਾਰ ਹੋਇਆ ਚੂਰ ਕੀ ਏ .
ਧੋਖੇ ਬੇਵਫਾਈਆਂ ਤਾਂ ਹੁਣ ਅੰਗ ਸੰਗ ਹੋ ਗਏ ਨੇ ,
ਹੋਰ ਯਾਰੋ ਦੁਨੀਆ ਵਿਚ ਮਸ਼ਹੂਰ ਕੀ ਏ ……
ਚੰਗੇ ਵਕ਼ਤ ਵਿਚ ਤਾਂ ਸਾਰੇ ‘ਆਪਣੇ ‘ਬਣਦੇ ਨੇ ,
ਬੁਰੇ ਵਕਤ ਪਤਾ ਲਗਦਾ ਨੇੜੇ ਕੀ ਹੈ ਤੇ ਦੂਰ ਕੀ ਏ .
ਜੇ ਇਸ਼ਕ ਕੀਤਾ ਹੈ ਤਾਂ ਦਰਦ ਵੀ ਝੱਲ ਦਿਲਾ ,
ਖੁਸੀਆਂ ਵਿਚ ਪਤਾ ਨਹੀ ਲਗਦਾ ਕਿ ਇਸ਼ਕ ਦਾ ਸਰੂਰ ਕੀ ਏ .
ਸੱਚੇ ਦਿਲ ਵਾਲਿਆਂ ਦੇ ਹਿੱਸੇ ਆਉਂਦੇ ਨੇ ਹੰਝੂੰ ਹਰ ਵਾਰ ,
ਰੱਬਾ ਤੇਰੀ ਕਲਮ ਦਾ ਇਹ ਅਨੋਖਾ ਦਸਤੂਰ ਕੀ ਏ .
ਗੁੱਸਾ ਗਿਲਾ ਮੈਂ ਕਰਨਾ ਵੀ ਚਾਹੁੰਦਾ ਹਾਂ,ਤੇ ਜੁਦਾਈ ਸਹਿ ਵੀ ਨਹੀ ਹੁੰਦੀ ,
ਮੇਰੇ ਮਨ ਨੂੰ ਵੀ ਪਤਾ ਨਹੀ ਮਨਜੂਰ ਕੀ ਏ . ….
ਇੱਕ ਦਿਨ ਮਰ ਜਾਵਾਗੇ ਉਹਦਿਆ ਯਾਦਾਂ ਵਿਚ ਵਿਲਕਦੇ ਵਿਲਕਦੇ ,
ਉਹ ਫਿਰ ਵੀ ਪੁਛੇਗੀ “ਜਗਤਾਰ ” ਇਹਦੇ ਵਿਚ ਮੇਰਾ ਕਸੂਰ ਕੀ ਏ …
Filed under: my self written Tagged: | ਕਸੂਰ, ਗੁੱਸਾ, ਮੁਲਾਕਾਤ, ਸਰੂਰ, famous, groor, ksoor, yaad, yaadan




Nice…
Dhanvaad ji…………