ਰੁੱਖਾਂ ਤੇ ਪਿਆਰ ਦੀਆ ਛਾਂਵਾ

nice punjabi sad shyari image

ਕੁਝ ਕਰੋ ਵਿਚਾਰ ,ਜੋ ਮੁੱਕ ਚੱਲੀਆਂ ਨੇ ਛਾਵਾਂ,
ਧੁੱਪ ਵਿਚ ਸੜਦੀਆਂ ਨੇ ,ਕਿਓ ਬੀਆਬੀਨ ਦੀਆ ਰਾਹਵਾਂ.
ਹੱਥੀ ਉਹਨਾਂ ਨੂੰ ਆਰੇ ਲਾਏ ,ਰੁਖ ਜੋ ਪਾਲੇ ਸੀ, ਅਸੀਂ ਨਾਲ ਬੜੇ ਚਾਂਵਾਂ.
ਕੋਇਲ ਵੀ ਹੁਣ ਕਦੀ ਕਦੀ ਕੂਕਦੀ ਏ ,
ਸ਼ੋਰ ਮਚਾ ਰਖਿਆ ਹੈ, ਹਰ ਪਾਸੇ ਹੀ ਕਾਵਾਂ.
ਪੰਛੀਆਂ ਦੀ ਆਵਾਜ਼ ਵੀ ਹੁਣ ਅਲਾਰਮਾਂ ਵਿਚੋਂ ਆਉਂਦੀ ਹੈ ,
ਕਾਗਜ਼ ਦੇ ਫੁੱਲਾਂ ਵਿਚ ,ਪਰ ਸੁਗੰਧ ਨਹੀ ਹੁੰਦੀ,ਥੋਨੂੰ ਕਿੰਝ ਮੈਂ ਸਮਝਾਵਾਂ .
ਝਖੜ ਤੇ ਤੂਫ਼ਾਨ ਇਹ ,ਅੱਖਾਂ ਵਿਚੋ ਨੀਰ ਹੀ ਵਹਾਂਦੇ ਨੇ,
ਮੋਰ ਪੈਲਾਂ ਪਾਣ , ਨਾ ਓਹ ਵਗਣ ਹਵਾਵਾਂ .
ਸਤਾਉਣ ਦਾ ਤੂੰ ਵੀ ਦੋਸਤ ਕੋਈ ਹੋਰ ਢੰਗ ਸੋਚ ਲੈ ,
ਦਮ ਨਾ ਰਿਹਾ ਜੋ ਤੂੰ ਦਿਤੀਆਂ ਸਜਾਵਾਂ.
ਕਦੇ ਦਸਿਆ ਹੀ ਨੀ ਤੂੰ ਕੀ ਲਗਦੇ ਹਨ ਤੇਰੇ ,
ਕਿਸ ਰਿਸ਼ਤੇ ਦੇ ਨਾਂ ਤੇ ,ਹੱਕ ਮੈਂ ਜਤਾਵਾਂ.
ਮੈਨੂੰ ਮੇਰੀ ਮੌਤ ਪਈ ਉਡੀਕਦੀ ਹੈ,
ਜਗਤਾਰ ਪਾ ਲਾਵੇ ਮੁਕਾਮ ,ਜਰਾ ਖੋਲ ਤੂੰ ਬਾਹਵਾਂ .

ਪਿਆਰ ਰੁੱਤੇ /season of love

ਜਿੰਦਗੀ ਨੂੰ ਖੋਰਾ ਲਾ ਗਿਆ,

ਪਿਆਰ ਦਾ ਅਜੀਬ ਵਹਿਣ ਸੀ ਉਹ ,

ਉਹਦੇ ਲਈ ਬੱਸ ਰੰਗ ਤਮਾਸ਼ਾ ,

ਬਣ ਮੇਰੇ ਲਈ ਗਿਆ ਕਹਿਰ ਸੀ ਉਹ.

ਅੱਜ ਵੀ ਲਭਦਾਂ ਹਾਂ ਜਵਾਬ ਇਸ  ਸਵਾਲ ਦਾ ,

ਕੁਝ ਰਿਸ਼ਤਾ ਸੀ ਸਾਡੇ ਵਿਚਕਾਰ ,

ਜਾਂ ਐਵੇ  ਮੇਰਾ ਵਹਿਮ ਸੀ ਉਹ .

ਮੈਂ ਇੱਕ ਦਰਿਆ  ਵਾਂਗ ਸੀ ,

ਪਰ ਮੇਰੇ ਕੰਡੇ ਵੀ ਪਿਆਸੇ ਸਨ .

ਉਹਦਾ ਪਤਾ ਨਾ ਲੱਗਾ ਸ੍ਮੰਦ੍ਹਰ ਵਰਗੇ ਦਾ ,

ਕਿਥੋਂ  ਕਿੰਨਾ ਕੁ ਗਹਿਰ ਸੀ ਉਹ ,

ਮੇਰਾ ਆਦਿ ਅੰਤ ਸਭ  ਉਹ ਜਾਣਦਾ ਸੀ ,

ਮੇਰਾ ਸੁਭਾਅ ਮੇਰੀ  ਰਫਤਾਰ ਪਛਾਣਦਾ ਸੀ ,

ਉਹਦੀ ਮਿਠਾਸ ਨੂੰ ਮੈਂ ਅਮ੍ਰਿਤ ਸਮਝ ਪੀਂਦਾ ਰਿਹਾ ,

ਪਿਛੋਂ ਪਤਾ ਲੱਗਾ ਮੇਰੇ ਲਈ  ਜ਼ਹਿਰ ਸੀ ਉਹ .

ਬੇਵਫਾ (bevafa )

crying

ਉਹ ਵੀ ਭੁਲ ਗਏ ਜਿਹਨਾਂ ਤੋਂ ਵਫ਼ਾ ਦੀ ਉਮੀਦ ਬੜੀ ਸੀ ,

ਉਹ ਵੀ ਕਰ ਗਈ ਕਿਨਾਰਾ ਜੋ ਸਾਹਾਂ ਦੇ ਨਜਦੀਕ ਬੜੀ ਸੀ .

ਜਦੋਂ ਨੇੜੇ ਸੀ ਤਾਂ ਬਹੁਤ ਹੱਕ  ਸੀ ਜਤਾਉਂਦੀ ,

ਜਾਂਦੀ ਵਾਰ ਉਹ ਵੀ ਬੇਗਾਨਿਆਂ ਦੇ ਵਾਂਗ ਲੜੀ ਸੀ .

ਸੁਪਨੇ ,ਜਜ਼ਬਾਤਾਂ  ਨਾਲ ਉਹਦੇ ਤੀਕ ਬਣਾਂਦਾ ਰਿਹਾ ਪੌੜੀਆਂ,

ਪਰ ਹਰ ਵਾਰ ਯਾਰੋ ,ਉਹ ਦੂਰ ਦੀ ਦੂਰ ਖੜੀ ਸੀ .

ਜਦੋਂ ਵੀ ਮਿਟਾਨਾ ਚਾਹਿਆ ਮੈਂ ਸਾਡੇ  ਵਿਚਲੇ ਫਾਸਲੇ ਨੂੰ   ,

ਪਤਾ ਲੱਗਾ ਝੂਠ ਸਚ ਦੀ ਵਿਚਕਾਰ ਦੀਵਾਰ ਖੜੀ ਸੀ .

ਇੱਕ ਇਸ਼ਕ ਗੁਨਾਹ ਦੀਆਂ ਦਿੱਤੀਆਂ ਉਹਨੇ ਮੈਨੂੰ ਬਹੁਤ ਸਜਾਵਾਂ ,

ਜਿਸਮ ਬਚ ਗਿਆ ਪਰ ਰੂਹ ਕੋਲੇ ਵਾਂਗ ਸੜੀ ਸੀ .

ਉਹਦੀਆਂ ਅਖੀਆਂ ਵੀ ਸਿੱਲੀਆਂ ਹੋਈਆਂ ਕਿ  ਨਹੀ ,ਨਹੀ ਪਤਾ

ਮੇਰੇ ਤਾਂ ਦਿਲ ਵਿਚ ਵੀ ਹੰਝੂਆਂ ਦੀ ਝੜੀ ਸੀ .

ਬੜੇ ਚਿਰ ਪਿਛੋਂ ਲੰਘੀ ਕੋਲੋ ਵੇਖੀ  ਉਹਦੇ ਬੁੱਲਾਂ ਉੱਤੇ ਮੁਸਕਾਨ ,

ਪਤਾ ਲੱਗਾ ਉਹ ਗੁਜਰੀ ਸੀ ਓਥੋਂ ,ਜਿਥੇ ਜਗਤਾਰ ਦੀ ਮੜੀ ਸੀ  must comment

 read more famous poems   ..  ਦਿਲ ਦੀ ਪੀੜ ਤਾਂ ਜਾਂਦੀ ਹੀ ਨਹੀ          ਚੇਹਰਾ ਤੇਰਾ ਹਰ ਪਲ ਯਾਦ ਰਹਿੰਦਾ ਹੈ

ਰਿਸ਼ਤਿਆਂ ਵਿਚੋਂ ਨਿੱਕਲੇ ਕੁਝ ਸਵਾਲ

ਤੇਰੇ ਨਾਲ ਮੁਲਾਕਾਤ ਪਿਛੋਂ ਅੱਖਾਂ  ਵਿਚ ਆਉਂਦਾ ਨੂਰ ਕੀ ਏ  ,

ਮੇਰੇ  ਚਿਹਰੇ ਤੇ ਛਾਇਆ ਇਹ ਗਰੂਰ ਕੀ ਏ .

read on new site

 

ਕਦੇ ਕਦਾਈ ਪਿਆਰ ਵਿੱਚ

ਜਿੰਦਗੀ ਦੇ ਮਾਰੂਥਲ ਵਿਚ ਇਕੱਲਾ ਹੀ ਸੜਦਾ ਰਿਹਾ .  ਖੁਦ ਨਿਮਾਣਾ ਰਹਿਕੇ ਉਸਦੀ ਓਟ ਚਾਹੀ ,

nice image ,alone ,

ਹਰ ਹੀਲੇ ਬਚਣ ਲਈ ਬਹਾਨੇ ਘੜਦਾ  ਰਿਹਾ  ,

ਉਸ  ਦਿਆਂ ਦੋਸ਼ਾਂ ਨੂੰ ਕਿਸਮਤ ਸਿਰ ਮੜਦਾ ਰਿਹਾ .

read this on new site

ਮੇਰੇ ਮਰਨ ਤੋਂ ਪਿਛੋਂ

the ultimate result of love
its reality of love

ਇਹ ਖ਼ਤ ਨਾਮ ਉਹਦੇ  ਤੁਸੀਂ ਪਾ ਦੇਣਾ ,

ਮੇਰੇ ਮਰਨ ਤੋਂ ਪਿਛੋਂ . read here on new adress

ਮੇਰੇ ਮਰਨ ਤੋਂ ਪਿਛੋਂ