ਪਿਆਰ ਰੁੱਤੇ /season of love

ਜਿੰਦਗੀ ਨੂੰ ਖੋਰਾ ਲਾ ਗਿਆ,

ਪਿਆਰ ਦਾ ਅਜੀਬ ਵਹਿਣ ਸੀ ਉਹ ,

ਉਹਦੇ ਲਈ ਬੱਸ ਰੰਗ ਤਮਾਸ਼ਾ ,

ਬਣ ਮੇਰੇ ਲਈ ਗਿਆ ਕਹਿਰ ਸੀ ਉਹ.

ਅੱਜ ਵੀ ਲਭਦਾਂ ਹਾਂ ਜਵਾਬ ਇਸ  ਸਵਾਲ ਦਾ ,

ਕੁਝ ਰਿਸ਼ਤਾ ਸੀ ਸਾਡੇ ਵਿਚਕਾਰ ,

ਜਾਂ ਐਵੇ  ਮੇਰਾ ਵਹਿਮ ਸੀ ਉਹ .

ਮੈਂ ਇੱਕ ਦਰਿਆ  ਵਾਂਗ ਸੀ ,

ਪਰ ਮੇਰੇ ਕੰਡੇ ਵੀ ਪਿਆਸੇ ਸਨ .

ਉਹਦਾ ਪਤਾ ਨਾ ਲੱਗਾ ਸ੍ਮੰਦ੍ਹਰ ਵਰਗੇ ਦਾ ,

ਕਿਥੋਂ  ਕਿੰਨਾ ਕੁ ਗਹਿਰ ਸੀ ਉਹ ,

ਮੇਰਾ ਆਦਿ ਅੰਤ ਸਭ  ਉਹ ਜਾਣਦਾ ਸੀ ,

ਮੇਰਾ ਸੁਭਾਅ ਮੇਰੀ  ਰਫਤਾਰ ਪਛਾਣਦਾ ਸੀ ,

ਉਹਦੀ ਮਿਠਾਸ ਨੂੰ ਮੈਂ ਅਮ੍ਰਿਤ ਸਮਝ ਪੀਂਦਾ ਰਿਹਾ ,

ਪਿਛੋਂ ਪਤਾ ਲੱਗਾ ਮੇਰੇ ਲਈ  ਜ਼ਹਿਰ ਸੀ ਉਹ .

ਟਿੱਪਣੀ ਕਰੋ