ਰੁੱਖਾਂ ਤੇ ਪਿਆਰ ਦੀਆ ਛਾਂਵਾ

nice punjabi sad shyari image

ਕੁਝ ਕਰੋ ਵਿਚਾਰ ,ਜੋ ਮੁੱਕ ਚੱਲੀਆਂ ਨੇ ਛਾਵਾਂ,
ਧੁੱਪ ਵਿਚ ਸੜਦੀਆਂ ਨੇ ,ਕਿਓ ਬੀਆਬੀਨ ਦੀਆ ਰਾਹਵਾਂ.
ਹੱਥੀ ਉਹਨਾਂ ਨੂੰ ਆਰੇ ਲਾਏ ,ਰੁਖ ਜੋ ਪਾਲੇ ਸੀ, ਅਸੀਂ ਨਾਲ ਬੜੇ ਚਾਂਵਾਂ.
ਕੋਇਲ ਵੀ ਹੁਣ ਕਦੀ ਕਦੀ ਕੂਕਦੀ ਏ ,
ਸ਼ੋਰ ਮਚਾ ਰਖਿਆ ਹੈ, ਹਰ ਪਾਸੇ ਹੀ ਕਾਵਾਂ.
ਪੰਛੀਆਂ ਦੀ ਆਵਾਜ਼ ਵੀ ਹੁਣ ਅਲਾਰਮਾਂ ਵਿਚੋਂ ਆਉਂਦੀ ਹੈ ,
ਕਾਗਜ਼ ਦੇ ਫੁੱਲਾਂ ਵਿਚ ,ਪਰ ਸੁਗੰਧ ਨਹੀ ਹੁੰਦੀ,ਥੋਨੂੰ ਕਿੰਝ ਮੈਂ ਸਮਝਾਵਾਂ .
ਝਖੜ ਤੇ ਤੂਫ਼ਾਨ ਇਹ ,ਅੱਖਾਂ ਵਿਚੋ ਨੀਰ ਹੀ ਵਹਾਂਦੇ ਨੇ,
ਮੋਰ ਪੈਲਾਂ ਪਾਣ , ਨਾ ਓਹ ਵਗਣ ਹਵਾਵਾਂ .
ਸਤਾਉਣ ਦਾ ਤੂੰ ਵੀ ਦੋਸਤ ਕੋਈ ਹੋਰ ਢੰਗ ਸੋਚ ਲੈ ,
ਦਮ ਨਾ ਰਿਹਾ ਜੋ ਤੂੰ ਦਿਤੀਆਂ ਸਜਾਵਾਂ.
ਕਦੇ ਦਸਿਆ ਹੀ ਨੀ ਤੂੰ ਕੀ ਲਗਦੇ ਹਨ ਤੇਰੇ ,
ਕਿਸ ਰਿਸ਼ਤੇ ਦੇ ਨਾਂ ਤੇ ,ਹੱਕ ਮੈਂ ਜਤਾਵਾਂ.
ਮੈਨੂੰ ਮੇਰੀ ਮੌਤ ਪਈ ਉਡੀਕਦੀ ਹੈ,
ਜਗਤਾਰ ਪਾ ਲਾਵੇ ਮੁਕਾਮ ,ਜਰਾ ਖੋਲ ਤੂੰ ਬਾਹਵਾਂ .

ਟਿੱਪਣੀ ਕਰੋ